ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਕਿੱਦਾਂ ਜਰਾਂ ਗਾ ਮੈਂ
ਤੇਰੇ ਬਗੈਰ ਜਿੰਦਗੀ ਨੂੰ
ਕੀ ਕਰਾਂ ਗਾ ਮੈਂ
ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂ ਗਾ ਮੈਂ
ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਕੀ ਕਰਾਂ ਗਾ ਪਿਆਰ ਦੀ ਲੁੱਟੀ ਬਹਾਰ ਨੂੰ
ਕੀ ਕਰਾਂ ਗਾ ਪਿਆਰ ਦੀ ਲੁੱਟੀ ਬਹਾਰ ਨੂੰ
ਸੱਜੀਆਂ-ਸਜਾਈਆਂ ਮਹਫਿਲਾਂ ਹੁੰਦੇ ਸ਼ਿੰਗਾਰ ਨੂੰ
ਹੱਥੀਂ ਮਰੀ ਮੁਸਕਾਨ ਦਾ
ਮਾਤਮ ਕਰਾਂ ਗਾ ਮੈਂ
ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਜੇ ਰੋ ਪਿਆ ਤੇ ਕਹਿਣਗੇ
ਦੀਵਾਨਾ ਹੋ ਗਿਆ
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ
ਨਾ ਬੋਲਿਆ ਤੇ ਕਹਿਣਗੇ
ਬੇਗਾਨਾ ਹੋ ਗਿਆ
ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ
ਲੋਕਾਂ ਦੀ ਇਸ ਜੁਬਾਨ ਨੂੰ ਕਿੱਦਾਂ ਫੜਾਂਗਾ ਮੈਂ
ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਸਾਹਾਂ ਦੀ ਡੁੱਬਦੀ ਨਾਵ ਨੂੰ
ਝੋਂਕਾ ਮਿਲੇ ਜਾ ਨਾ
ਸਾਹਾਂ ਦੀ ਡੁੱਬਦੀ ਨਾਵ ਨੂੰ ਝੋਂਕਾ ਮਿਲੇ ਜਾਂ ਨਾ
ਇਸ ਜਹਾਨ ਮਿਲਣ ਦਾ
ਮੌਕਾ ਮਿਲੇ ਜਾਂ ਨਾ
ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾਂ ਨਾ
ਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾ ਮੈਂ
ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਸੱਜਣਾਂ ਜ਼ਰਾ ਕੁ ਠਹਿਰ ਜਾ
ਸੱਜਦਾ ਤੇ ਕਰ ਲਵਾਂ
ਸੱਜਣਾਂ ਜ਼ਰਾ ਕੁ ਠਹਿਰ ਜਾ, ਸੱਜਦਾ ਤੇ ਕਰ ਲਵਾਂ
ਅੱਥਰੂ ਨਾ ਕੋਈ ਵੇਖ ਲਏ
ਪਰਦਾ ਤੇ ਕਰ ਲਵਾਂ
ਅੱਥਰੂ ਨਾ ਕੋਈ ਵੇਖ ਲਏ, ਪਰਦਾ ਤੇ ਕਰ ਲਵਾਂ
ਮਾਨਾ ਦਿਲਾਂ ਦੀ ਸੇਜ ਤੇ ਪੱਥਰ ਧਰਾਂ ਗਾ ਮੈਂ
ਓ ਜਾਣ ਵਾਲੇ ਅਲਵਿਦਾ, ਇਨੀ ਕਹਾਂਗਾ ਮੈਂ
ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂ ਗਾ ਮੈਂ
ਤੇਰੇ ਬਗੈਰ ਜਿੰਦਗੀ ਨੂੰ ਕੀ ਕਰਾਂ ਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ